ਭਾਵਿਪ ਵਲੋਂ ”ਭਾਰਤ ਕੋ ਜਾਨੋ” ਪ੍ਰਤਿਯੋਗਤਾ ਦੇ ਤਹਿਤ ਕਰਵਾਈ ਗਈ ਲਿਖਿਤ ਪ੍ਰੀਖਿਆ
ਬੱਸੀ ਪਠਾਣਾਂ 14 ਨਵੰਬਰ ( ਗਗਨਦੀਪ ਅਨੰਦਪੁਰੀ ) ਭਾਰਤ ਵਿਕਾਸ ਪ੍ਰੀਸ਼ਦ ਬੱਸੀ ਪਠਾਣਾਂ ਵਲੋਂ ਪ੍ਰਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਹੇਠ ਅਤੇ ਸੰਸਕਾਰ ਪ੍ਰਮੁੱਖ ਬਲਦੇਵ ਕਿ੍ਸ਼ਨ ਅਤੇ ਪੋ੍ਜੈਕਟ ਚੇਅਰਮੈਨ ਜੈ ਕਿ੍ਸ਼ਨ, ਪੰਡਿਤ ਨੀਲਮ ਸ਼ਰਮਾ ਅਤੇ ਸਾਹਿਲ ਰਬੜ ਦੀ ਦੇਖਰੇਖ ਹੇਠ ਭਾਰਤ ਨੂੰ ਜਾਨੋ ਦੇ ਤਹਿਤ ਵੱਖ ਵੱਖ ਸਕੂਲਾਂ ਵਿੱਚ ਲਿਖਿਤ ਪ੍ਖਿਆ ਕਰਵਾਈ ਗਈ ਜਿਸ ਵਿੱਚ ਜੂਨੀਅਰ ਅਤੇ ਸੀਨੀਅਰ ਵਰਗ ਦੇ 22 ਸਕੂਲਾਂ ਦੇ 1358 ਵਿਦਿਆਰਥੀਆਂ ਨੇ ਭਾਗ ਲਿਆ। ਗਲਬਾਤ ਕਰਦਿਆਂ ਪ੍ਧਾਨ ਮਨੋਜ ਕੁਮਾਰ ਭੰਡਾਰੀ ਨੇ ਦਸਿੱਆ ਕਿ ਹਰ ਸਾਲ ਇਹ ਪ੍ਰਤੀਯੋਗਤਾ ਕਰਵਾਈ ਜਾਂਦੀ ਹੈ ਅਤੇ ਲਿਖਿਤ ਪ੍ਖਿਆ ਤੋਂ ਬਾਦ ਮਿਤੀ 17-11-24 ਦਿਨ ਐਤਵਾਰ ਨੂੰ ਸੰਤ ਨਾਮਦੇਵ ਕੰਨਿਆ ਮਹਾਵਿਦਿਆਲਾ ਵਿਖੇ ਜੂਨੀਅਰ ਅਤੇ ਸੀਨੀਅਰ ਦੋਨਾਂ ਵਰਗਾ ਦੀ ਕਵਿਜ਼ ਪ੍ਰਤੀਯੋਗਤਾ ਕਰਵਾਈ ਜਾਵੇਗੀ ਜਿਸ ਵਿੱਚ ਜੂਨੀਅਰ ਅਤੇ ਸੀਨੀਅਰ ਵਰਗ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲਿਆਂ ਟੀਮਾਂ, 01-12-2024, ਐਤਵਾਰ ਨੂੰ ਸੰਗਰੂਰ ਵਿਖੇ ਹੋਣ ਵਾਲੇ ਰਾਜ ਪਧੱਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੀਆਂ। ਓਹਨਾਂ ਕਿਹਾ ਕਿ ਪੀ੍ਸ਼ਦ ਦਾ ਮੁੱਖ ਉਦੇਸ਼ ਇਸ ਪ੍ਰਤੀਯੋਗਤਾ ਦੇ ਤਹਿਤ ਵੱਧ ਤੋਂ ਵੱਧ ਬਚਿਆਂ ਨੂੰ ਆਪਣੇ ਦੇਸ਼ ਦੇ ਪ੍ਤੀ ਜਾਗਰੂਕ ਕਰਵਾਉਣਾ ਹੈ ਜਿਸ ਨਾਲ ਭਵਿੱਖ ਵਿੱਚ ਉਹਨਾਂ ਨੂੰ ਮਦਦ ਮਿਲੇਗੀ। ਓਹਨਾਂ ਦਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਪੀ੍ਸ਼ਦ ਵਲੋਂ ਖੂਨਦਾਨ ਕੈਂਪ ਲਗਾਇਆ ਜਾਵੇਗਾ, ਜਰੂਰਤਮੰਦ ਵਿਦਿਆਰਥੀਆਂ ਨੂੰ ਕੋਟੀਆਂ ਅਤੇ ਬੂਟ ਵੰਡਣ ਦਾ ਪੋ੍ਜੈਕਟ, ਹੋਸ਼ਿਆਰ ਵਿਦਿਆਰਥੀਆਂ ਨੂੰ ਵਜੀਫੇ ਦਿਤੇ ਜਾਣਗੇ। ਭਵਿੱਖ ਵਿੱਚ ਵੀ ਪੀ੍ਸ਼ਦ ਵਲੋਂ ਸਮਾਜਸੇਵੀ ਕਾਰਜਾਂ ਨੂੰ ਜਾਰੀ ਰੱਖਿਆ ਜਾਵੇਗਾ।

