ਬਸੀ ਪਠਾਣਾਂ (ਗਗਨਦੀਪ ਅਨੰਦਪੁਰੀ) ਭਾਰਤ ਵਿਕਾਸ ਪੀ੍ਸ਼ਦ ਬਸੀ ਪਠਾਣਾਂ ਵਲੋਂ ਪ੍ਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਅਤੇ ਮਹਿਲਾ ਮੁੱਖੀ ਮੀਨੂ ਬਾਲਾ, ਪੋ੍ਜੈਕਟ ਚੇਅਰਪਰਸਨ ਨਿਧੀ ਭੰਡਾਰੀ ਦੀ ਦੇਖਰੇਖ ਹੇਠ ਸੰਤ ਨਾਮਦੇਵ ਮੰਦਰ, ਬਸੀ ਪਠਾਣਾਂ ਵਿੱਖੇ ਗੁਰੂ ਵੰਦਨ ਛਾਤਰ ਅਭਿਨੰਦਨ ਪੋ੍ਜੈਕਟ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਭਾਰਤ ਵਿਕਾਸ ਪੀ੍ਸ਼ਦ ਜਿਲਾ ਰੋਪੜ ਦੇ ਸੰਯੋਜਕ ਜਤਿੰਦਰ ਗੁੰਬਰ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਪੀ੍ਸ਼ਦ ਵਲੋਂ 25 ਸਕੂਲਾਂ ਦੇ 25 ਅਧਿਆਪਕਾਂ ਅਤੇ 40 ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਸਭ ਤੋਂ ਪਹਿਲਾਂ ਮੁੱਖ ਮਹਿਮਾਨ ਜਤਿੰਦਰ ਗੁੰਬਰ ਵਲੋਂ ਭਾਰਤ ਮਾਤਾ ਦੇ ਚਿਤੱਰ ਅਗੇ ਦੀਪ ਜਲਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ ਅਤੇ ਸੂਬਾ ਸੰਗਠਨ ਮੰਤਰੀ ਰਮੇਸ਼ ਮਲਹੋਤਰਾ ਵਲੋਂ ਸਾਰਿਆਂ ਦਾ ਸਵਾਗਤ ਕੀਤਾ ਗਿਆ ਅਤੇ ਭਾਰਤ ਵਿਕਾਸ ਪੀ੍ਸ਼ਦ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣੂ ਕਰਵਾਇਆ। ਜਤਿੰਦਰ ਗੁੰਬਰ ਨੇ ਕਿਹਾ ਕਿ ਸ਼ਾਖਾ ਬਸੀ ਪਠਾਣਾਂ ਵਲੋਂ ਗੁਰੂ ਵੰਦਨ ਛਾਤਰ ਅਭਿਨੰਦਨ ਪੋ੍ਜੈਕਟ ਦਾ ਵੱਡੇ ਪਧੱਰ ਤੇ ਅਯੋਜਨ ਕਰਨਾ ਸ਼ਲਾਘਾਯੋਗ ਕਦਮ ਹੈ।
ਸਾਨੂੰ ਸਾਰਿਆਂ ਨੂੰ ਆਪਣੇ ਗੁਰੂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਹਮੇਸ਼ਾ ਆਪਣੇ ਸ਼ਗੀਰਦ ਨੂੰ ਉੱਚੇ ਸਥਾਨ ਤੇ ਦੇਖਣਾ ਚਾਹੁੰਦਾ ਹੈ ਤੇ ਊਸ ਦੀ ਤਰੱਕੀ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਂਦਾ ਹੈ। ਭਾਰਤ ਭੂਸ਼ਣ ਸ਼ਰਮਾ ਨੇ ਮੰਚ ਸੰਚਾਲਨ ਦੀ ਭੂਮਿਕਾ ਵਧੀਆ ਢੰਗ ਨਾਲ ਨਿਭਾਈ। ਸੰਸਕਾਰ ਪ੍ਮੁੱਖ ਬਲਦੇਵ ਕਿ੍ਸ਼ਨ, ਖਾਲਸਪੁਰ ਸਕੂਲ ਦੀ ਪਿ੍ੰਸੀਪਲ ਪੂਨਮ ਮੈਂਗੀ ਵਲੋਂ ਵੀ ਆਪਣੇ ਵਿਚਾਰ ਰੱਖੇ ਗਏ।
ਸ਼ਾਖਾ ਵਲੋਂ ਮੁੱਖ ਮਹਿਮਾਨ ਜਤਿੰਦਰ ਗੁੰਬਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਧਾਨ ਮਨੋਜ ਕੁਮਾਰ ਭੰਡਾਰੀ, ਮੀਨੂ ਬਾਲਾ ਅਤੇ ਨਿਧੀ ਭੰਡਾਰੀ ਨੇ ਸਾਝੇਂ ਤੋਰ ਤੇ ਕਿਹਾ ਕਿ ਪੀ੍ਸ਼ਦ ਦਾ ਇਹ ਪੋ੍ਜੈਕਟ ਲਗਾਉਣ ਦਾ ਮੁੱਖ ਉਦੇਸ਼ ਗੁਰੂ ਅਤੇ ਸ਼ਗੀਰਦ ਵਿਚਲੇ ਆਪਸੀ ਸੰਬੰਧ ਅਤੇ ਤਾਲਮੇਲ ਨੂੰ ਮਜ਼ਬੂਤ ਕਰਨਾ ਹੈ ਜੇਕਰ ਗੁਰੂ ਸ਼ਗੀਰਦ ਦਾ ਤਾਲਮੇਲ ਵਧੀਆ ਹੋਵੇਗਾ ਤਾਂ ਸ਼ਗੀਰਦ ਨੂੰ ਉਚਾਈਆਂ ਤੱਕ ਪੁਜੱਣ ਲਈ ਦੇਰ ਨਹੀਂ ਲਗੇਗੀ।
ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਅਧਿਆਪਕ ਅਤੇ ਗੁਰੂ ਦਾ ਵੱਡਾ ਯੋਗਦਾਨ ਹੁੰਦਾ ਹੈ। ਮਨੋਜ ਕੁਮਾਰ ਭੰਡਾਰੀ ਵਲੋਂ ਮੁੱਖ ਮਹਿਮਾਨ, ਜਤਿੰਦਰ ਗੁੰਬਰ, ਘਨੀਆ ਲਾਲ ਮੈਨਰੋ, ਸਾਰਿਆਂ ਅਧਿਆਪਕਾਂ, ਵਿਦਿਆਰਥੀਆਂ, ਮੰਦਰ ਪ੍ਰਬੰਧਕ ਕਮੇਟੀ ਦਾ ਅਤੇ ਪੀ੍ਸ਼ਦ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੋਕੇ ਜਗਦੀਸ਼ ਵਰਮਾ, ਸ਼ਾਰਦਾ ਪ੍ਰਸਾਦ ਮੋਰਿਆ, ਮੀਨਾਕਸ਼ੀ ਸੋਨੀ, ਰਮਾ ਗੁਪਤਾ,ਹਿਤੂ ਸੁਰਜਨ, ਵਨੀਤਾ ਸ਼ਰਮਾ, ਸੁਖਪ੍ਰੀਤ ਕੋਰ, ਪੂਜਾ ਮਲਹੋਤਰਾ, ਆਂਚਲ ਸ਼ਰਮਾ, ਨਿਸ਼ੀ ਮਲਹੋਤਰਾ, ਸ਼ਸ਼ੀ ਬਾਲਾ, ਰੀਨਾ ਮਲਹੋਤਰਾ,ਕਲਾ ਨੰਦਾ, ਵੀਨਾ ਰਾਣੀ, ਮੀਨੂ ਸ਼ਰਮਾ, ਜਿਲਾ ਸੰਯੋਜਕ ਬਬਲਜੀਤ ਪਨੇਸਰ, ਸਕੱਤਰ ਭਾਰਤ ਭੂਸ਼ਣ ਸਚਦੇਵਾ, ਖਜਾਨਚੀ ਸੰਜੀਵ ਸੋਨੀ, ਮੀਡੀਆ ਪ੍ਮੁੱਖ ਰਕੇਸ਼ ਗੁਪਤਾ, ਬਲਦੇਵ ਕਿ੍ਸ਼ਨ, ਵਿਨੋਦ ਸ਼ਰਮਾ, ਰਵਿੰਦਰ ਰਿੰਕੁ, ਭਾਰਤ ਭੂਸ਼ਣ ਸ਼ਰਮਾ,ਪ੍ਦੀਪ ਮਲਹੋਤਰਾ, ਗਗਨ ਸ਼ਰਮਾ, ਰਚਿੱਤ ਖੁਲੱਰ, ਰੁਪਿੰਦਰ ਸੁਰਜਨ, ਪਰਵੀਨ ਭਾਟੀਆ, ਪੰਡਿਤ ਨੀਲਮ ਸ਼ਰਮਾ,ਕਿ੍ਸ਼ਨ ਮਲਹੋਤਰਾ, ਰਵੀਸ਼ ਅਰੋੜਾ, ਵਿਕਾਸ ਬੰਸਲ, ਲਖਵੀਰ ਸਿੰਘ, ਮਦਨ ਲਾਲ ਆਦਿ ਮੈਂਬਰ ਹਾਜਰ ਰਹੇ।
Be the first to comment