ਚੰਡੀਗੜ੍ਹ, 19 ਮਾਰਚ- ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੁਤੀ ਚੌਧਰੀ ਨੇ ਕਿਹਾ ਕਿ ਰਾਜ ਵਿੱਚ ਬੇਟੀ ਬਚਾਓ-ਬੇਟੀ ਪਢਾਓ ਪ੍ਰੋਗਰਾਮ ਸਿਰਫ ਇੱਕ ਯੋਜਨਾ ਨਹੀਂ, ਸਗੋਂ ਸਾਮਾਜਿਕ ਸੋਚ ਵਿੱਚ ਸਕਾਰਾਤਕਮ ਬਦਲਾਵ ਲਿਆਉਣ ਦਾ ਇੱਕ ਵਿਆਪਕ ਜਨਆਂਦੋਲਨ ਬਣ ਚੁੱਕਾ ਹੈ। ਇਸ ਦੇ ਰਾਹੀਂ ਬੇਟੀਆਂ ਦੇ ਜਨਮ ਨੂੰ ਪ੍ਰੋਤਸਾਹਿਤ ਕਰਨ, ਉਨ੍ਹਾਂ ਪ੍ਰਤੀ ਸਨਮਾਨ ਵਧਾਉਣ ਅਤੇ ਸਮਾਜ ਵਿੱਚ ਲੈਂਗਿਕ ਸਮਾਨਤਾ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਸਾਰਥਕ ਅਤੇ ਨਤੀਜੇ ਵੱਜੋਂ ਯਤਨ ਕੀਤੇ ਜਾ ਰਹੇ ਹਨ।
ਮੰਤਰੀ ਸ੍ਰੀਮਤੀ ਸ਼ਰੁਤੀ ਚੌਧਰੀ ਨੇ ਇਹ ਗੱਲ ਅੱਜ ਚੰਡੀਗੜ੍ਹ ਸਥਿਤ ਆਪਣੇ ਨਿਵਾਸ ਸਥਾਨ ‘ਤੇ ਆਯੋਜਿਤ ਸਨਮਾਨ ਸਮਾਰੋਹ ਦੌਰਾਨ ਕਹੀ, ਜੋ ਜਨਮ ਦੇ ਸਮੇ ਲਿੰਗਾਨੁਪਾਤ ਵਿੱਚ ਸ਼ਾਨਦਾਰ ਸੁਧਾਰ ਕਰਨ ਵਾਲੇ ਜ਼ਿਲ੍ਹਿਆਂ ਦੇ ਸਨਮਾਨ ਵਿੱਚ ਆਯੋਜਿਤ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੇ ਇਸ ਦਿਸ਼ਾ ਵਿੱਚ ਵਰਣਯੋਗ ਤਰੱਕੀ ਕੀਤੀ ਹੈ। ਸਾਲ 2014 ਵਿੱਚ ਜਿੱਥੇ ਜਨਮ ਦੇ ਸਮੇ ਲਿੰਗਾਨੁਪਾਤ 871 ਸੀ, ਉੱਥੇ ਹੀ ਸਾਲ 2025 ਵਿੱਚ ਇਹ ਵੱਧ ਕੇ 923 ਤੱਕ ਪਹੁੰਚ ਗਿਆ ਹੈ। ਇਹ ਬਦਲਾਵ ਸਮਾਜ ਦੀ ਸੋਚ ਵਿੱਚ ਆਏ ਸਕਾਰਾਤਮਕ ਬਦਲਾਵ ਅਤੇ ਸਰਕਾਰ ਦੀ ਪ੍ਰਭਾਵੀ ਨੀਤੀਆਂ ਦਾ ਨਤੀਜਾ ਹੈ।
ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਇਸ ਸੁਧਾਰ ਦੇ ਪੀਛੇ ਕਈ ਮਹਤੱਵਪੂਰਨ ਕਦਮ ਹਨ ਜਿਨ੍ਹਾਂ ਵਿੱਚ ਪੀਸੀਪੀਐਨਡੀਟੀ ਐਕਟ ਦਾ ਸਖਤੀ ਨਾਲ ਪਾਲਨ, ਅਵੈਧ ਲਿੰਗ ਚੌਣ ‘ਤੇ ਰੋਕ ਅਤੇ ਐਮਟੀਪੀ ਦੇ ਦੁਰੂਪਯੋਗ ਵਿਰੁਧ ਕਾਰਵਾਈ, ਗਰਭਾਵਸਥਾ ਦੀ ਰਿਵਰਸ ਟ੍ਰੈਕਿੰਗ ਜਿਹੀ ਨਵਾਚਾਰ ਪਹਿਲ ਅਤੇ ਵੱਖ ਵੱਖ ਵਿਭਾਗਾਂ ਵਿੱਚਕਾਰ ਸ਼ਾਨਦਾਰ ਤਾਲਮੇਲ ਸ਼ਾਮਲ ਹੈ। ਉਨ੍ਹਾਂ ਨੇ ਦੱਸਿਆ ਕਿ ਫਤੇਹਾਬਾਦ ਵਿੱਚ 43, ਪਾਣੀਪਤ ਵਿੱਚ 83 ਅਤੇ ਪੰਚਕੂਲਾ ਵਿੱਚ 24 ਛਾਪੇ ਮਾਰ ਕੇ ਅਵੈਧ ਗਤੀਵਿਧੀਆਂ ‘ਤੇ ਸਖਤ ਕਾਰਵਾਈ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਸਨਮਾਨ ਸਿਰਫ ਉਪਲਬਧਿਆਂ ਦੀ ਸਲਾਂਘਾ ਨਹੀਂ, ਸਗੋਂ ਸਮਾਜ ਵਿੱਚ ਬੇਟੀਆਂ ਪ੍ਰਤੀ ਸਨਮਾਨ ਅਤੇ ਸਮਾਨਤਾ ਦੀ ਭਾਵਨਾ ਨੂੰ ਹੋਰ ਮਜਬੂਤ ਕਰਨ ਦਾ ਸੰਦੇਸ਼ ਵੀ ਹੈ। ਰਾਜ ਸਰਕਾਰ ਬੇਟੀਆਂ ਦੇ ਉੱਜਵਲ ਭਵਿੱਖ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ 871 ਤੋਂ 923 ਤੱਕ ਦਾ ਇਹ ਸੁਧਾਰ ਬੇਟੀ ਬਚਾਓ-ਬੇਟੀ ਪਢਾਓ ਪ੍ਰੋਗਰਾਮ ਦੇ ਸਫਲ ਲਾਗੂਕਰਨ ਦਾ ਪ੍ਰਤੀਕ ਹੈ।
ਉਨ੍ਹਾਂ ਨੇ ਦੱਸਿਆ ਕਿ ਬੇਟੀ ਬਚਾਓ-ਬੇਟੀ ਪਢਾਓ ਯੋਜਨਾ ਦੀ ਸ਼ੁਰੂਆਤ 22 ਜਨਵਰੀ 2015 ਨੂੰ ਦੇਸ਼ ਵਿੱਚ ਗਿਰਦੇ ਬਾਲ ਲਿੰਗ ਅਨੁਪਾਤ ਨੂੰ ਸੁਧਾਰਨ ਅਤੇ ਮਹਿਲਾਵਾਂ ਅਤੇ ਬਾਲਿਕਾਵਾਂ ਦੇ ਸਸ਼ਕਤੀਕਰਨ ਨੂੰ ਵਧਾਵਾ ਦੇਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਇਹ ਯੋਜਨਾ ਮਿਸ਼ਨ ਸ਼ਕਤੀ ਦੇ ਤਹਿਤ ਸੰਬਲ ਉਪ-ਯੋਜਨਾ ਦਾ ਇੱਕ ਮਹਤੱਵਪੂਰਨ ਹਿੱਸਾ ਹੈ, ਜੋ ਬਾਲਿਕਾ ਦੇ ਜੀਵਨ ਦੇ ਹਰ ਪੜਾਅ ਵਿੱਚ ਸੁਰੱਖਿਆ, ਸਿੱਖਿਆ ਅਤੇ ਸਮਾਨ ਮੌਕੇ ਯਕੀਨੀ ਕਰਨ ਦਾ ਕੰਮ ਕਰਦੀ ਹੈ। ਸ਼ਰੁਤੀ ਚੌਧਰੀ ਨੇ ਕਿਹਾ ਕਿ ਇਸ ਯੋਜਨਾ ਰਾਹੀਂ ਬਾਲ ਲਿੰਗ ਅਨੁਪਾਤ ਵਿੱਚ ਸੁਧਾਰ, ਲੈਂਗਿਕ ਸਮਾਨਤਾ ਨੂੰ ਵਧਾਵਾ, ਲਿੰਗ ਅਧਾਰਿਤ ਭੇਦਭਾਵ ਨੂੰ ਸਮਾਪਤ ਕਰਨਾ, ਬਾਲਿਕਾਵਾਂ ਦੀ ਸੁਰੱਖਿਆ ਯਕੀਨੀ ਕਰਨਾ ਅਤੇ ਉਨ੍ਹਾਂ ਸਿੱਖਿਆ ਅਤੇ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨਾ ਮੁੱਖ ਟੀਚਾ ਹੈ।
ਇਸ ਮੌਕੇ ‘ਤੇ ਮਹਿਲਾ ਅਤੇ ਬਾਲ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਸ੍ਰੀ ਸ਼ੇਖਰ ਵਿਦਿਆਰਥੀ, ਡਾਇਰੈਕਟਰ ਡਾ. ਪ੍ਰਿਯੰਕਾ ਸੋਨੀ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜ਼ੂਦ ਰਹੇ।

