ਬਜ਼ੁਰਗ ਜੋੜੇ ਨਾਲ ਕੈਨੇਡਾ ਵਿਖੇ ਰਹਿ ਰਹੇ ਉਹਨਾਂ ਦੇ ਪੁੱਤਰ ਦੇ ਨਾਮ ਤੇ ਪੰਜ ਲੱਖ ਰੁਪਏ ਦੀ ਠੱਗੀ !

ਸ਼੍ਰੀ ਫਤਿਹਗੜ੍ਹ ਸਾਹਿਬ ( ਗਗਨਦੀਪ ਅਨੰਦਪੁਰੀ ) ਸਾਈਬਰ ਠੱਗਾਂ ਵੱਲੋਂ ਸਰਹਿੰਦ ਵਿਖੇ ਰਹਿ ਰਹੇ ਰਣਬੀਰ ਸਿੰਘ ਨੇ ਦੱਸਿਆ ਕਿ ਬੀਤੀ 14 ਨਵੰਬਰ ਨੂੰ ਵਟਸਐੱਪ ਨੰਬਰ ‘ਤੇ ਫੋਨ ਕਾਲ ਆਈ ਕਿਸੇ ਪੁਲਿਸ ਅਫਸਰ ਦੀ ਵਰਦੀ ਵਿੱਚ ਫੋਟੋ ਲੱਗੀ ਹੋਈ ਸੀ।ਇੰਨਾ ਮੋਬਾਈਲ ਨੰਬਰਾ ਤੋਂ ਕਿਹਾ ਗਿਆ ਕਿ ਤੁਹਾਡਾ ਲੜਕਾ ਜੋ ਵਿਦੇਸ਼ ਕਨੇਡਾ ਕੈਲਗਿਰੀ ਗਿਆ ਹੋਇਆ ਹੈ। ਉਸ ਨੂੰ ਕਿਸੇ ਕੇਸ ਵਿੱਚ ਫੜ ਲਿਆ ਗਿਆ ਹੈ। ਤੁਹਾਡੇ ਬੇਟੇ ਨੂੰ ਸਹੀ ਸਲਾਮਤ ਛੱਡਣ ਲਈ ਪੰਜ ਲੱਖ ਰੁਪਏ ਦੇਣਾ ਪਵੇਗਾ। ਉਹਨਾ ਦੇ ਕਹਿਣ ਤੇ ਉਸ ਨੇ 5 ਲੱਖ ਰੁਪਏ ਟ੍ਰਾਂਸਫਰ ਕਰ ਦਿੱਤੇ। ਪ੍ਰੰਤੂ ਉਕਤ ਵਿਅਕਤੀਆਂ ਵਲੋਂ ਉਸਦੇ ਪੁੱਤਰ ਨਾਲ ਗੱਲ ਨਾਂ ਕਰਵਾਈ ਗਈ।

Leave a Reply

Your email address will not be published. Required fields are marked *