ਮੋਗਾ : ਥਾਣਾ ਸਿਟੀ ਮੋਗਾ ਦੀ ਪੁਲਸ ਨੇ ਮੋਗਾ ਦੇ ਲੁਧਿਆਣਾ ਰੋਡ ਸਥਿਤ ਹੋਟਲ ‘ਰੌਕਸਟਾਰ’ ‘ਚ ਰੇਡ ਮਾਰ ਕੇ ਪਿਛਲੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਥਾਣਾ ਸਿਟੀ-1 ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਮਹਿਲਾ ਪੁਲਸ ਪਾਰਟੀ ਨਾਲ ਹੋਟਲ ‘ਚ ਰੇਡ ਮਾਰ ਕੇ ਮੌਕੇ ਤੋਂ 11 ਔਰਤਾਂ ਤੇ 8 ਬੰਦਿਆਂ ਨੂੰ ਕਾਬੂ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਹੋਟਲ ‘ਚ ਦੇਹ ਵਪਾਰ ਦਾ ਧੰਦਾ ਚੱਲਦਾ ਹੈ, ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਟੀਮ ਨੇ ਹੋਟਲ ‘ਚ ਰੇਡ ਮਾਰ ਦਿੱਤੀ ਤੇ ਇਸ ਦੌਰਾਨ ਹੋਟਲ ‘ਚ ਮੁੰਡੇ-ਕੁੜੀਆਂ ਨੂੰ ਇਤਰਾਜ਼ਯੋਗ ਹਾਲਤ ‘ਚ ਪਾਇਆ, ਜਿਸ ਮਗਰੋਂ ਪੁਲਸ ਨੇ ਉਨ੍ਹਾਂ ਖ਼ਿਲਾਫ਼ ਮੌਰਲ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Be the first to comment