ਐਕਟੀਵਾ ਅਤੇ ਗੱਡੀ ਦੀ ਟੱਕਰ ”ਚ ਇੱਕ ਵਿਅਕਤੀ ਦੀ ਹੋਈ ਮੌਤ !

ਕਪੂਰਥਲਾ (ਕੇ ਐਸ ਕੌੜਾ) ਦੇ ਪੁਲਿਸ ਥਾਣਾ ਤਲਵੰਡੀ ਚੌਧਰੀਆਂ ਅਧੀਨ ਆਉਂਦੇ ਅੱਡਾ ਸਾਲਾਂ ਪੁਰ ਬੇਟ ਵਿਖੇ ਐਕਸੀਡੈਂਟ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਸ਼ਮਣ ਦਾਸ ਪੁੱਤਰ ਨਰਿੰਜਨ ਦਾਸ ਵਾਸੀ ਸਾਲਾਂ ਪੁਰ ਬੇਟ ਆਪਣੀ ਐਕਟੀਵਾ ‘ਤੇ ਸਵਾਰ ਹੋ ਕੇ ਤਲਵੰਡੀ ਚੌਧਰੀਆਂ ਵਾਲੇ ਪਾਸੇ ਤੋਂ ਆਪਣੇ ਖੇਤਾਂ ਤੋਂ ਘਰ ਨੂੰ ਜਾ ਰਿਹਾ ਸੀ ਤਾਂ ਜਦੋਂ ਅੱਡਾ ਸਾਲਾਂ ਪੁਰ ਬੇਟ ਨਜ਼ਦੀਕ ਪਹੁੰਚਿਆ ਤਾਂ ਪਿਛਲੇ ਪਾਸੇ ਤੋਂ ਆਉਂਦੀ ਇੱਕ ਸਕਾਰਪੀਓ ਗੱਡੀ ਨਾਲ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਗੰਭੀਰ ਸੱਟਾਂ ਲੱਗ ਗਈਆਂ ਅਤੇ ਮੌਕੇ ਤੇ ਇਕੱਠੇ ਲੋਕਾਂ ਨੇ ਉਸ ਨੂੰ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਲਿਆਂਦਾ ਗਿਆ।

ਜਿੱਥੇ ਡਾਕਟਰਾਂ ਨੇ ਇਸ ਐਕਟੀਵਾ ਸਵਾਰ ਵਿਅਕਤੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਮੌਕੇ ਤਲਵੰਡੀ ਚੌਧਰੀਆਂ ਤੋਂ ਪਹੁੰਚੀ ਪੁਲਸ ਪਾਰਟੀ
ਤੋਂ ਏ. ਐੱਸ. ਆਈ ਮਨਜੀਤ ਸਿੰਘ ਨੇ ਦੱਸਿਆ ਕਿ ਤਲਵੰਡੀ ਚੌਧਰੀਆਂ ਵੱਲੋਂ ਸਕੂਟੀ ਜਿਸ ਨੂੰ ਲਛਮਣ ਸਿੰਘ ਚਲਾ ਰਿਹਾ ਸੀ ਅਤੇ ਪਿਛੋਂ ਆ ਰਹੀ ਚਾਰ ਪਹੀਆ ਵਾਹਨ ਨੇ ਟੱਕਰ ਮਾਰ ਦਿੱਤੀ। ਵਾਹਨ ਚਾਲਕ ਆਪਣੇ ਵਾਹਨ ਸਮੇਤ ਫਰਾਰ ਹੋ ਗਿਆ ਹੈ। ਉਹਨਾਂ ਦੱਸਿਆ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ।

Leave a Reply

Your email address will not be published. Required fields are marked *