ਅੰਮ੍ਰਿਤਸਰ : ਅੰਮ੍ਰਿਤਸਰ ਦੇ ਮਜੀਠਾ ਕਸਬੇ ਵਿੱਚ ਚਾਰ ਵੱਡੀਆਂ ਦੁਕਾਨਾਂ ਸੜ ਕੇ ਸੁਆਹ ! ਇਹ ਦੁਕਾਨਾਂ ਮੁਖਤਿਆਰ ਸਿੰਘ, ਪ੍ਰੇਮ ਲਾਲ ਮਹਾਜਨ, ਰਾਹੁਲ ਸ਼ਰਮਾ ਅਤੇ ਅਸ਼ੋਕ ਅਰੋੜਾ ਦੀਆਂ ਸਨ। ਇਹ ਲੋਕ ਛੋਟੇ-ਮੋਟੇ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਰਹੇ ਸਨ।
ਇੱਕ ਦੁਕਾਨ ਫਲਾਂ ਅਤੇ ਜੂਸ ਦੀ ਸੀ, ਇੱਕ ਸਬਜ਼ੀਆਂ ਦੀ ਡੀਲ ਕਰਦੀ ਸੀ, ਅਤੇ ਇੱਕ ਡਿਸਪੋਜ਼ਲ ਦੀ ਸੀ। ਚਾਰਾਂ ਦਾ ਭਾਰੀ ਨੁਕਸਾਨ ਹੋਇਆ ਹੈ।ਬਦਕਿਸਮਤੀ ਨਾਲ ਅੰਮ੍ਰਿਤਸਰ ਤੋਂ ਫਾਇਰ ਬ੍ਰਿਗੇਡ ਆਈ ਅਤੇ ਉਨ੍ਹਾਂ ਦੇ ਪਹੁੰਚਣ ਤੱਕ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ।
ਪੀੜਤ ਦੁਕਾਨਦਾਰਾਂ ਨੇ ਕਿਹਾ ਕੇ ਮੇਰੀ ਮਾਨਯੋਗ ਸਰਕਾਰ ਨੂੰ ਅਪੀਲ ਹੈ ਕਿ ਇਹ ਮਿਹਨਤੀ ਲੋਕ ਹਨ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ, ਇਨ੍ਹਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਅਤੇ ਇਨ੍ਹਾਂ ਦੀਆਂ ਦੁਕਾਨਾਂ ਦੀ ਮੁਰੰਮਤ ਕੀਤੀ ਜਾਵੇ। ਮੈਂ ਇਹ ਵੀ ਅਪੀਲ ਕਰਦਾ ਹਾਂ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਮਾਮਲਾ ਕਿਵੇਂ ਅੱਗੇ ਵਧਿਆ। ਜੇਕਰ ਕਿਸੇ ਨੇ ਸ਼ਰਾਰਤ ਕੀਤੀ ਹੈ ਤਾਂ ਉਸ ਨੂੰ ਕਾਬੂ ਕੀਤਾ ਜਾਵੇ।

