ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚਰਖੀ ਦਾਦਰੀ ਦੀ ਨਵੀਂ ਸਬਜ਼ੀ ਮੰਡੀ ਵਿੱਚ ਆਯੋਜਿਤ ‘ਵਿਕਸਿਤ ਦਾਦਰੀ ਰੈਲੀ’ ਵਿੱਚ ਕੀਤੇ ਅਨੇਕ ਐਲਾਨ

ਚੰਡੀਗੜ੍ਹ, 11 ਅਪ੍ਰੈਲ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚਰਖੀ ਦਾਦਰੀ ਦੀ ਨਵੀਂ ਸਬਜ਼ੀ ਮੰਡੀ ਵਿੱਚ ਆਯੋਜਿਤ ‘ਵਿਕਸਿਤ ਦਾਦਰੀ ਰੈਲੀ’ ਵਿੱਚ ਅਨੇਕਾਂ ਐਲਾਨ ਕੀਤੇ। ਮੁੱਖ ਮੰਤਰੀ ਨੇ ਦਾਦਰੀ ਦੇ ਵਿਧਾਇਕ ਸੁਨੀਲ ਸਾਂਗਵਾਨ ਵੱਲੋਂ ਰੱਖੀਆਂ ਗਈਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ ਕਿਹਾ ਕਿ ਦਾਦਰੀ ਵਿੱਚ ਸਟ੍ਰੌਂਗ ਵਾਟਰ ਦੀ ਨਿਕਾਸੀ ਲਈ ਲੋਹਾਰੂ ਫੀਡਰ ਜਾਂ ਬਧਵਾਨਾ ਡਿਸਟ੍ਰੀਬਿਊਟਰੀ ਨਦੀ ਤੋਂ ਡਰੇਨ ਨੰਬਰ 8 ਤੱਕ 76 ਕਰੋੜ 60 ਲੱਖ ਦੀ ਲਾਗਤ ਨਾਲ ਓਪਨ ਡਰੇਨ ਦਾ ਨਿਰਮਾਣ ਕੀਤਾ ਜਾਵੇਗਾ। ਇਸੇ ਤਰ੍ਹਾਂ ਸਹੁਵਾਸ, ਫਤਿਹਗੜ੍ਹ ਮਾਈਨਰ ਦਾ ਨਵੀਨੀਕਰਨ ਅਤੇ ਰੀ-ਮਾਡਲਿੰਗ ਕੀਤਾ ਜਾਵੇਗਾ। ਪਿੰਡ ਖਾਤੀਵਾਸ, ਜੈਸ਼੍ਰੀ, ਕੋਲਹਾਵਾਸ, ਕਮੋਦ, ਰਾਵਲਧੀ, ਮਿਸ਼ਰੀ ਅਤੇ ਘੀਕਾੜਾ ਲਈ ਕਮੋਦ ਮਾਈਨਰ ਦੀ ਰੀ-ਮਾਡਲਿੰਗ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਬੌਂਦ ਕਲਾਂ, ਕਲਾਨੌਰ ਖੁਰਦ, ਗੁਡਾਨ ਅਤੇ ਕਟੇਸਰਾ ਪਿੰਡ ਲਈ ਬੌਂਦ ਡਿਸਟ੍ਰੀਬਿਊਟਰੀ ਦਾ ਪੁਨਰਵਾਸ ਕੀਤਾ ਜਾਵੇਗਾ। ਡੂਡੀਵਾਲਾ ਕਿਸ਼ਨਪੁਰਾ, ਰਾਮਪੁਰ, ਡੂਡੀਵਾਲਾ ਨੰਦਕਰਣ, ਡੋਹਕਾ ਦੀਨਾ ਪਿੰਡਾਂ ਦੀਆਂ ਫਿਰਨੀਆਂ ਨੂੰ ਪੱਕਾ ਕਰਨ ਦਾ ਕੰਮ ਕੀਤਾ ਜਾਵੇਗਾ।

ਇਸੇ ਤਰ੍ਹਾਂ ਦਾਦਰੀ ਵਿੱਚ ਜ਼ਿਲ੍ਹਾ ਪਰਿਸ਼ਦ ਭਵਨ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਸਿਵਲ ਹਸਪਤਾਲ ਵਿੱਚ 100 ਬਿਸਤਰਿਆਂ ਦੇ ਵਾਧੂ ਬਲਾਕ ਦਾ ਨਿਰਮਾਣ ਵੀ ਕਰਵਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਦਾਦਰੀ ਵਿੱਚ ਪੀ.ਜੀ. ਕਾਲਜ ਭਵਨ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਰਾਨੀਲਾ ਪਿੰਡ ਵਿੱਚ ਜ਼ਮੀਨ ਉਪਲਬਧ ਹੋਣ ‘ਤੇ ਪਿੰਡ ਨੂੰ ਮਹਾਗ੍ਰਾਮ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇਗਾ। ਸ਼ਹਿਰ ਵਿੱਚ ਜਲ ਭਰਾਵ ਦੀ ਸਮੱਸਿਆ ਨੂੰ ਦੂਰ ਕਰਨ ਲਈ ਕਾਲੀਆਨਾ ਪਿੰਡ ਵਿੱਚ ਜਲ ਨਿਕਾਸੀ ਲਈ ਦਾਦਰੀ ਤੋਂ ਕਾਲੀਆਨਾ ਤੱਕ ਵਰਖਾ ਜਲ ਨਿਕਾਸੀ ਦਾ ਪ੍ਰਾਵਧਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਦਾਦਰੀ ਕੇਂਦਰੀ ਸਹਿਕਾਰੀ ਬੈਂਕ ਦੀ ਫੀਜ਼ੀਬਿਲਿਟੀ ਚੈੱਕ ਕਰਕੇ ਉਸ ਦੀ ਸਥਾਪਨਾ ਕੀਤੀ ਜਾਵੇਗੀ। ਛਪਾਰ ਪਿੰਡ ਨੂੰ ਸਬ-ਤਹਿਸੀਲ ਬਣਾਉਣ ਦੀ ਮੰਗ ਨੂੰ ਸਵੀਕਾਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਰਦਮਸ਼ੁਮਾਰੀ ਹੋਣ ਤੋਂ ਬਾਅਦ ਛਪਾਰ ਪਿੰਡ ਨੂੰ ਤਹਿਸੀਲ ਬਣਾਉਣ ਦਾ ਪ੍ਰਸਤਾਵ ਕਮੇਟੀ ਕੋਲ ਭੇਜ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਾਰੰਗਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਮ ਸ਼ਹੀਦ ਅਮਿਤ ਸਾਂਗਵਾਨ ਦੇ ਨਾਮ ‘ਤੇ ਰੱਖਿਆ ਜਾਵੇਗਾ। ਰਣਕੋਲੀ ਪਿੰਡ ਵਿੱਚ ਜ਼ਮੀਨ ਉਪਲਬਧ ਹੋਣ ‘ਤੇ ਨਵਾਂ ਸਰਕਾਰੀ ਆਈ.ਟੀ.ਆਈ. ਅਤੇ ਮਿਨੀ ਬੱਸ ਸਟੈਂਡ ਸਥਾਪਿਤ ਕੀਤਾ ਜਾਵੇਗਾ। ਸਮਸਪੁਰ ਪਿੰਡ ਵਿੱਚ ਬਿਰਧ ਆਸ਼ਰਮ ਦਾ ਨਿਰਮਾਣ ਕਰਵਾਇਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਚਰਖੀ ਦਾਦਰੀ ਵਿੱਚ ਪਲੇਅ ਸਕੂਲਾਂ ਵਿੱਚ ਆਂਗਣਵਾੜੀ ਕੇਂਦਰਾਂ ਦਾ ਨਿਰਮਾਣ ਅਤੇ ਮੁਰੰਮਤ ਕਰਨ ਦਾ ਕੰਮ ਕੀਤਾ ਜਾਵੇਗਾ। ਭਾਗੇਸ਼ਵਰੀ ਅਤੇ ਅਚੀਨਾ ਪਿੰਡ ਵਿੱਚ ਜ਼ਮੀਨ ਉਪਲਬਧ ਕਰਵਾਉਣ ‘ਤੇ ਖਰੀਦ ਕੇਂਦਰਾਂ ਦਾ ਨਿਰਮਾਣ ਕਰਵਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਦਾਦਰੀ ਹਲਕੇ ਵਿੱਚ 5 ਕਰੋੜ ਦੀ ਲਾਗਤ ਨਾਲ ਹਰਿਆਣਾ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਦੀਆਂ ਵੱਖ-ਵੱਖ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਦਾਦਰੀ ਦੇ ਸੈਕਟਰ ਵਿੱਚ ਸਾਬਕਾ ਮੰਤਰੀ ਸੁਰਗਵਾਸੀ ਸਤਪਾਲ ਸਾਂਗਵਾਨ ਦੇ ਨਾਮ ‘ਤੇ ਪਾਰਕ ਬਣਾਉਣ ਦਾ ਐਲਾਨ ਕੀਤਾ।

ਇਸੇ ਤਰ੍ਹਾਂ ਸਾਬਕਾ ਮੰਤਰੀ ਸਤਪਾਲ ਸਾਂਗਵਾਨ ਦੇ ਨਾਮ ‘ਤੇ ਦਾਦਰੀ ਵਿੱਚ ਇੱਕ ਖੇਡ ਸਟੇਡੀਅਮ ਦਾ ਨਿਰਮਾਣ ਵੀ ਕਰਵਾਇਆ ਜਾਵੇਗਾ। ਮੁੱਖ ਮੰਤਰੀ ਨੇ ਦਾਦਰੀ ਸ਼ਹਿਰ ਦੇ ਪ੍ਰਮੁੱਖ ਚੌਕਾਂ ਸਮਸਪੁਰ ਚੌਕ, ਰਾਵਲਧੀ ਚੌਕ, ਦਾਦਰੀ ਬਾਈਪਾਸ ਚੌਕ, ਬਾਈਪਾਸ ‘ਤੇ ਘੀਕਾੜਾ ਚੌਕ, ਕਲਿਆਣ ਮੋੜ ਚੌਕ, ਕਾਲਜ ਰੋਡ ਚੌਕ, ਮਹੇਂਦਰਗੜ੍ਹ ਚੌਕ ਅਤੇ ਮਹੇਂਦਰਗੜ੍ਹ ਚੁੰਗੀ ਚੌਕ ਦੇ ਸੁੰਦਰੀਕਰਨ ਲਈ 2 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਇਸੇ ਤਰ੍ਹਾਂ ਸ਼ਹਿਰ ਵਿੱਚ ਸਮਾਰਟ ਰੋਡ ਬਣਾਉਣ ਲਈ ਰਵੀਦਾਸ ਬਸਤੀ ਤੋਂ ਸਰਦਾਰ ਝਾੜੂ ਸਿੰਘ ਚੌਕ, ਬਾਲਮੀਕੀ ਬਸਤੀ, ਬੜਵਾਨਾ ਗੇਟ ਤੋਂ ਵਾਪਸ ਸਰਦਾਰ ਝਾੜੂ ਸਿੰਘ ਚੌਕ, ਅਤੇ ਪਰਸ਼ੂਰਾਮ ਚੌਕ ਅਤੇ ਆਦਰਸ਼ ਧਰਮਸ਼ਾਲਾ ਚੌਕ, ਓਲਡ ਕਾਲਜ ਰੋਡ ਦੇ ਨਿਰਮਾਣ ਲਈ 32 ਕਰੋੜ 50 ਲੱਖ ਰੁਪਏ ਦੇਣ ਦਾ ਐਲਨ ਕੀਤਾ।

ਦਾਦਰੀ ਬਾਈਪਾਸ ਨੂੰ ਫੋਰਲੇਨ ਕੀਤਾ ਜਾਵੇਗਾ

ਇਸੇ ਤਰ੍ਹਾਂ ਦਾਦਰੀ ਵਿੱਚ ਜੁਡੀਸ਼ੀਅਲ ਕੰਪਲੈਕਸ ਲਈ ਨਵੇਂ ਭਵਨ ਦਾ ਨਿਰਮਾਣ ਕੀਤਾ ਜਾਵੇਗਾ। ਦਾਦਰੀ ਬਾਈਪਾਸ ਨੂੰ ਫੋਰਲੇਨ ਕਰਕੇ ਚੌੜਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਤਿਕੋਨਾ ਪਾਰਕ ਤੋਂ ਪਰਸ਼ੂਰਾਮ ਚੌਕ ਤੱਕ ਸੜਕ ਦਾ ਨਿਰਮਾਣ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਦਾਦਰੀ ਵਿਧਾਨਸਭਾ ਦੀ ਲੋਕ ਨਿਰਮਾਣ ਵਿਭਾਗ ਦੀਆਂ ਵੱਖ-ਵੱਖ ਸੜਕਾਂ ਦੇ ਨਿਰਮਾਣ ਅਤੇ ਮਜ਼ਬੂਤੀਕਰਨ ਲਈ 14 ਕਰੋੜ 47 ਲੱਖ ਰੁਪਏ ਦੀ ਰਾਸ਼ੀ ਦੇਣ ਦੀ ਘੋਸ਼ਣਾ ਕੀਤੀ। ਇਨ੍ਹਾਂ ਸੜਕਾਂ ਵਿੱਚ ਸਮਸਪੁਰ ਤੋਂ ਖਾਤੀਵਾਸ ਸੜਕ, ਬੌਂਦ ਤੋਂ ਮਾਲਪੋਸ ਸੜਕ, ਘੀਕਾੜਾ ਤੋਂ ਘੀਕਾੜਾ ਸਕੂਲ ਸੜਕ, ਮਾਲਪਾਸ ਸਕੂਲ ਸੰਪਰਕ ਸੜਕ, ਰਾਨੀਲਾ ਬਾਈਪਾਸ ਸੜਕ, ਅਚੀਨਾ ਤੋਂ ਬਿਗੋਵਾ ਸੜਕ, ਸਰੂਪਗੜ੍ਹ ਤੋਂ ਸਾਂਤੌਰ ਸੜਕ, ਕਨਹੇਟੀ ਤੋਂ ਭਗਵੀ ਸੜਕ, ਢਾਣੀ ਫੋਗਾਟ ਸੜਕ, ਬਿਰਹੀ ਖੁਰਦ ਤੋਂ ਪਾਂਡਵਾਨ ਸੜਕ ਸ਼ਾਮਲ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਦਾਦਰੀ ਦੀ 162 ਕਿਲੋਮੀਟਰ ਦੀ ਲੰਬਾਈ ਦੀ 105 ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ। ਇਸੇ ਤਰ੍ਹਾਂ ਦਾਦਰੀ ਵਿਧਾਨਸਭਾ ਦੀ 80 ਕਿਲੋਮੀਟਰ ਲੰਬੀ 23 ਸੜਕਾਂ ਲਈ 233 ਕਰੋੜ 83 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ। ਉਨ੍ਹਾਂ ਕਿਹਾ ਕਿ ਦਾਦਰੀ ਵਿਧਾਨ ਸਭਾ ਦੇ 25 ਕਿਲੋਮੀਟਰ ਦੇ ਖੇਤਾਂ ਦੇ ਰਸਤਿਆਂ ਨੂੰ ਪੱਕਾ ਕਰਨ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਨੇ ਦਾਦਰੀ ਦੇ ਪੇਂਡੂ ਵਿਕਾਸ ਲਈ 5 ਕਰੋੜ ਰੁਪਏ ਦੀ ਰਾਸ਼ੀ ਅਤੇ ਦਾਦਰੀ ਬਾਰ ਐਸੋਸੀਏਸ਼ਨ ਨੂੰ 11 ਲੱਖ ਰੁਪਏ ਦੀ ਰਾਸ਼ੀ ਦੇਣ ਦੀ ਘੋਸ਼ਣਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸੰਸਦ ਮੈਂਬਰ ਚੌਧਰੀ ਧਰਮਵੀਰ ਸਿੰਘ ਵੱਲੋਂ ਰੱਖੀਆਂ ਗਈਆਂ ਸਾਰੀਆਂ ਮੰਗਾਂ ਦੀ ਫੀਜ਼ੀਬਿਲਿਟੀ ਚੈੱਕ ਕਰਵਾ ਕੇ ਉਨ੍ਹਾਂ ‘ਤੇ ਕੰਮ ਕੀਤਾ ਜਾਵੇਗਾ।

ਸਲਸਵਿਹ/2026

Leave a Reply

Your email address will not be published. Required fields are marked *