ਬਟਾਲਾ ਵਾਸੀਆਂ ਨੇ ਵਿਕਾਸ ਕੰਮਾਂ ‘ਤੇ ਮੋਹਰ ਲਗਾਉਂਦਿਆ ਵਿਰੋਧੀ ਪਾਰਟੀਆਂ ਨੂੰ ਇੱਕ ਵਾਰ ਫਿਰ ਦਿੱਤਾ ਸਪੱਸ਼ਟ ਸੁਨੇਹਾ –ਵਿਧਾਇਕ ਸ਼ੈਰੀ ਕਲਸੀ

ਬਟਾਲਾ, 18 ਦਸੰਬਰ (  )- ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਨੌਜਵਾਨ ਵਿਧਾਇਕ ਸ.ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਬਟਾਲਾ ਹਲਕੇ ਵਿੱਚ ਕਰਵਾਏ ਵਿਕਾਸ ਕੰਮਾਂ ‘ਤੇ ਵੋਟਰਾਂ ਨੇ ਮੋਹਰ ਲਗਾਉਂਦਿਆਂ ਪੰਚਾਇਤ ਸੰਮਤੀ ਬਟਾਲਾ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਹਾਸਲ ਹੋਈ ਹੈ ।

ਇਸ ਮੌਕੇ ਗੱਲਬਾਤ ਕਰਦਿਆ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਬਟਾਲਾ ਵਾਸੀਆਂ ਨੇ ਵਿਕਾਸ ਕਾਰਜਾਂ ਅਤੇ ਆਮ ਆਦਮੀ ਪਾਰਟੀ ਵੱਲੋਂ ਲੋਕ ਹਿੱਤਾਂ ਵਿੱਚ ਲਏ ਗਏ ਫੈਸਲਿਆ ‘ਤੇ ਮੋਹਰ ਲਗਾਈ ਹੈ।ਉਨ੍ਹਾਂ ਕਿਹਾ ਕਿ ਜਦੋਂ ਦੀ ਬਟਾਲਾ ਹਲਕਾ ਵਾਸੀਆਂ ਨੇ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਲੋਕਾਂ ਦੀਆਂ ਦੁੱਖ ਤਕਲੀਫਾਂ ਦੂਰ ਕੀਤੀਆਂ ਜਾਣ ਅਤੇ ਹਲਕੇ ਦਾ ਸਰਬਪੱਖੀ ਵਿਕਾਸ ਕੀਤਾ ਜਾਵੇ।

ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਵਾਸੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਮੇਰੇ ਤੇ ਵਿਸ਼ਵਾਸਜਿਤਾਇਆ ਹੈ, ਉਹ ਹੁਣ ਹੋਰ ਤੇਜ਼ੀ ਨਾਲ ਲੋਕਾਂ ਦੇ ਸਾਥ ਨਾਲ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਉਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ਵਿਕਾਸ ਕੰਮਾਂ ‘ਤੇ ਮੋਹਰ ਲਗਾਉਂਦਿਆ ਵਿਰੋਧੀ ਪਾਰਟੀਆਂ ਨੂੰ ਇੱਕ ਵਾਰ ਫਿਰ ਸਪੱਸ਼ਟ ਸਨੇਹਾ ਦਿੱਤਾ ਹੈ ਕਿ ਉਹ ਵਿਕਾਸ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ।

ਜਿਲ੍ਹਾ ਪ੍ਰੀਸ਼ਦ ਦੇ ਜੋਨ ਨੌਸ਼ਹਿਰਾ ਮੱਝਾ ਤੋਂ  ਆਪ ਪਾਰਟੀ ਦੇ  ਉਮੀਦਵਾਰ ਮਨਦੀਪ ਸਿੰਘ 2453 ਵੋਟਾਂ ਨਾਲ ਜੇਤੂ ਰਹੇ ਹਨ। ਆਪ ਪਾਰਟੀ ਦੇ ਉਮੀਦਵਾਰ ਨੂੰ 9457, ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 7004 ਵੋਟਾਂ , ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 3934 ਅਤੇ ਭਾਜਪਾ ਦੇ ਉਮੀਦਵਾਰ ਨੂੰ 442 ਵੋਟਾਂ ਪਈਆਂ। ਜਿਲ੍ਹਾ ਪ੍ਰੀਸ਼ਦ ਵਡਾਲਾ ਗ੍ਰੰਥੀਆਂ ਜੋਨ ਤੋਂ ਆਪ ਪਾਰਟੀ ਦੇ  ਉਮੀਦਵਾਰ ਮਿੱਤਰਪਾਲ ਸਿੰਘ 2540 ਵੋਟਾਂ ਨਾਲ ਜੇਤੂ ਰਹੇ ਹਨ। ਆਪ ਪਾਰਟੀ ਦੇ ਉਮੀਦਵਾਰ ਨੂੰ 8484, ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 5944 ਵੋਟਾਂ , ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 2170 ਅਤੇ ਅਦਰਜ਼ ਨੂੰ 278  ਵੋਟਾਂ ਪਈਆਂ।

ਪੰਚਾਇਤ ਸੰਮਤੀ ਬਟਾਲਾ ਦੇ 15 ਜੋਨਾਂ ਵਿੱਚੋਂ ਆਮ ਆਦਮੀ ਪਾਰਟੀ 12 ਅਤੇ ਕਾਂਗਰਸ ਪਾਰਟੀ 2 ਜੋਨਾਂ ਵਿੱਚ ਜੇਤੂ ਰਹੀ। ਜੋਨ ਕਲੇਰ ਖੁਰਦ ਤੋਂ ਆਪ ਪਾਰਟੀ ਦੇ ਉਮੀਦਵਾਰ ਰੱਜੋ 263 ਵੋਟਾਂ ਨਾਲ ਜੇਤੂ ਰਹੇ। ਆਪ ਪਾਰਟੀ ਨੂੰ 1066, ਕਾਂਗਰਸ 803, ਸ਼੍ਰੋਮਣੀ ਅਕਾਲੀ ਦਲ ਨੂੰ 303 ਵੋਟਾਂ ਪਈਆਂ। ਜੋਨ ਨੌਸ਼ਹਿਰਾ ਮੱਝਾ ਸਿੰਘ ਤੋਂ ਆਪ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ 532 ਵੋਟਾਂ ਨਾਲ ਜੇਤੂ ਰਹੇ। ਆਪ ਪਾਰਟੀ ਨੂੰ 1000, ਕਾਂਗਰਸ 468, ਸ਼੍ਰੋਮਣੀ ਅਕਾਲੀ ਦਲ ਨੂੰ 444 ਅਤੇ ਭਾਜਪਾ ਨੂੰ 38 ਵੋਟਾਂ ਪਈਆਂ।

ਜੋਨ ਤੱਤਲੇ ਤੋਂ ਆਪ ਪਾਰਟੀ ਦੇ ਉਮੀਦਵਾਰ ਮਨਜਿੰਦਰ ਸਿੰਘ 422 ਵੋਟਾਂ ਨਾਲ ਜੇਤੂ ਰਹੇ। ਆਪ ਪਾਰਟੀ ਨੂੰ 1159, ਕਾਂਗਰਸ 737, ਸ਼੍ਰੋਮਣੀ ਅਕਾਲੀ ਦਲ ਨੂੰ 326 ਵੋਟਾਂ ਪਈਆਂ।

ਜੋਨ ਸੇਖਵਾਂ ਤੋਂ ਆਪ ਪਾਰਟੀ ਦੇ ਉਮੀਦਵਾਰ ਗੁਰਮੀਤ ਕੌਰ 94 ਵੋਟਾਂ ਨਾਲ ਜੇਤੂ ਰਹੇ। ਆਪ ਪਾਰਟੀ ਨੂੰ 928, ਕਾਂਗਰਸ 618, ਸ਼੍ਰੋਮਣੀ ਅਕਾਲੀ ਦਲ ਨੂੰ 834 ਅਤੇ ਭਾਜਪਾ ਨੂੰ  62 ਵੋਟਾਂ ਪਈਆਂ।

ਜੋਨ ਠੀਕਰੀਵਾਲ ਤੋਂ ਆਪ ਪਾਰਟੀ ਦੇ ਉਮੀਦਵਾਰ ਹਰਜਿੰਦਰ ਸਿੰਘ 725 ਵੋਟਾਂ ਨਾਲ ਜੇਤੂ ਰਹੇ। ਆਪ ਪਾਰਟੀ ਨੂੰ 1395, ਕਾਂਗਰਸ 670, ਸ਼੍ਰੋਮਣੀ ਅਕਾਲੀ ਦਲ ਨੂੰ 184 ਵੋਟਾਂ ਪਈਆਂ।

ਜੋਨ ਰਾਮਪੁਰ ਤੋਂ ਆਪ ਪਾਰਟੀ ਦੇ ਉਮੀਦਵਾਰ ਨਰਿੰਦਰ ਕੌਰ 403 ਵੋਟਾਂ ਨਾਲ ਜੇਤੂ ਰਹੇ। ਆਪ ਪਾਰਟੀ ਨੂੰ 1212, ਕਾਂਗਰਸ 493, ਸ਼੍ਰੋਮਣੀ ਅਕਾਲੀ ਦਲ ਨੂੰ 809 ਅਤੇ ਭਾਜਪਾ ਨੂੰ 36 ਵੋਟਾਂ ਪਈਆਂ।

ਜੋਨ ਡੱਲਾ ਤੋਂ ਆਪ ਪਾਰਟੀ ਦੇ ਉਮੀਦਵਾਰ ਜੋਧ ਸਿੰਘ 15 ਵੋਟਾਂ ਨਾਲ ਜੇਤੂ ਰਹੇ। ਆਪ ਪਾਰਟੀ ਨੂੰ 918, ਕਾਂਗਰਸ 903, ਸ਼੍ਰੋਮਣੀ ਅਕਾਲੀ ਦਲ ਨੂੰ 92 ਵੋਟਾਂ ਪਈਆਂ।

ਜੋਨ ਦੁਨੀਆਂ ਸੰਧੂ ਤੋਂ ਆਪ ਪਾਰਟੀ ਦੇ ਉਮੀਦਵਾਰ ਪਲਵਿੰਦਰ ਕੌਰ 198 ਵੋਟਾਂ ਨਾਲ ਜੇਤੂ ਰਹੇ। ਆਪ ਪਾਰਟੀ ਨੂੰ 1215, ਕਾਂਗਰਸ 1017, ਸ਼੍ਰੋਮਣੀ ਅਕਾਲੀ ਦਲ ਨੂੰ 242 ਵੋਟਾਂ ਪਈਆਂ।

ਜੋਨ ਵਡਾਲਾ ਗ੍ਰੰਥੀਆਂ ਤੋਂ ਆਪ ਪਾਰਟੀ ਦੇ ਉਮੀਦਵਾਰ ਮਨਵੀਰ ਕੌਰ 546 ਵੋਟਾਂ ਨਾਲ ਜੇਤੂ ਰਹੇ। ਆਪ ਪਾਰਟੀ ਨੂੰ 1221, ਕਾਂਗਰਸ ਪਾਰਟੀ ਨੂੰ 675 ਵੋਟਾਂ ਪਈਆਂ।

ਜੋਨ ਤਲਵੰਡੀ ਝੁੰਗਲਾਂ ਤੋਂ ਆਪ ਪਾਰਟੀ ਦੇ ਉਮੀਦਵਾਰ ਜਤਿੰਦਰਪਾਲ ਕੌਰ 306 ਵੋਟਾਂ ਨਾਲ ਜੇਤੂ ਰਹੇ। ਆਪ ਪਾਰਟੀ ਨੂੰ 951 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 645 ਵੋਟਾਂ ਪਈਆਂ।

ਜੋਨ ਮਸਾਣੀਆਂ ਤੋਂ ਆਪ ਪਾਰਟੀ ਦੇ ਉਮੀਦਵਾਰ ਕਰਨੈਲ ਸਿੰਘ 239 ਵੋਟਾਂ ਨਾਲ ਜੇਤੂ ਰਹੇ। ਆਪ ਪਾਰਟੀ ਨੂੰ 1503 ਕਾਂਗਰਸ ਪਾਰਟੀ ਨੂੰ 1264 ਵੋਟਾਂ ਪਈਆਂ।

ਜੋਨ ਮਲਕਪੁਰ ਤੋਂ ਆਪ ਪਾਰਟੀ ਦੇ ਉਮੀਦਵਾਰ ਕਰਮਜੀਤ ਕੌਰ 251 ਵੋਟਾਂ ਨਾਲ ਜੇਤੂ ਰਹੇ। ਆਪ ਪਾਰਟੀ ਨੂੰ 1357 , ਕਾਂਗਰਸ 1106, ਅਦਰਜ਼ ਨੂੰ 68 ਵੋਟਾਂ ਪਈਆਂ।

ਜੋਨ ਕੰਡਿਆਲ ਤੋਂ ਆਪ ਪਾਰਟੀ ਦੇ ਉਮੀਦਵਾਰ ਜਤਿੰਦਰ ਸਿੰਘ 300 ਵੋਟਾਂ ਨਾਲ ਜੇਤੂ ਰਹੇ। ਆਪ ਪਾਰਟੀ ਨੂੰ 1323, ਕਾਂਗਰਸ 1023, ਸ਼੍ਰੋਮਣੀ ਅਕਾਲੀ ਦਲ ਨੂੰ 388 ਵੋਟਾਂ ਪਈਆਂ।

ਜੋਨ ਕਲੇਰ ਕਲਾਂ ਤੋਂ  ਕਾਂਗਰਸ ਪਾਰਟੀ ਦੇ ਉਮੀਦਵਾਰ ਮਨੋਹਰ ਸਿੰਘ 215 ਵੋਟਾਂ ਨਾਲ ਜੇਤੂ ਰਹੇ। ਆਪ ਪਾਰਟੀ ਨੂੰ 891, ਕਾਂਗਰਸ 1106 ਅਤੇ ਭਾਜਪਾ ਪਾਰਟੀ ਨੂੰ 176 ਵੋਟਾਂ ਪਈਆਂ।

ਜੋਨ ਚੋਧਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਦੇਵ ਸਿੰਘ 254 ਵੋਟਾਂ ਨਾਲ ਜੇਤੂ ਰਹੇ। ਆਪ ਪਾਰਟੀ ਨੂੰ 845, ਕਾਂਗਰਸ 1099, ਸ਼੍ਰੋਮਣੀ ਅਕਾਲੀ ਦਲ ਨੂੰ 200 ਵੋਟਾਂ ਪਈਆਂ।

Leave a Reply

Your email address will not be published. Required fields are marked *