ਟਾਈਨੀ ਜੋਏਫੁੱਲ ਪ੍ਰੀ ਸਕੂਲ ਦੀ ਸ਼ੁਰੂਆਤ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਖੁਸ਼ਬੂ ਸਵਨਾ ਨੇ ਕੀਤੀ ਸ਼ਮੂਲੀਅਤ

ਫਾਜ਼ਿਲਕਾ  18 ਜਨਵਰੀ
ਟਾਈਨੀ ਜੋਏਫੁੱਲ ਪ੍ਰੀ ਸਕੂਲ ਦੀ ਸ਼ੁਰੂਆਤ ਮੌਕੇ ਕਰਵਾਏ ਗਏ ਸੁਖਮਨੀ ਸਾਹਿਬ ਦੇ ਪਾਠ ਮੌਕੇ ਫਾਜ਼ਿਲਕਾ ਦੇ ਵਿਧਾਇਕ ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਮੈਡਮ ਖੁਸ਼ਬੂ ਸਵਨਾ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਉਨਾਂ ਅਸੀਮ ਤੇ ਉਨ੍ਹਾਂ ਦੇ ਪਰਿਵਾਰ, ਸਕੂਲ ਦੇ ਆਰਗਨਾਈਜ਼ਰਾ ਅਤੇ ਪ੍ਰਬੰਧਕਾਂ ਨੂੰ ਸਕੂਲ ਦੀ ਸ਼ੁਰੂਆਤ ਕਰਨ ਤੇ ਸ਼ੁਭਕਾਮਨਾਵਾਂ ਦਿੱਤੀਆਂ|
ਵਿਧਾਇਕ ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪ੍ਰੀ ਸਕੂਲ ਬੱਚਿਆਂ ਦਾ ਸਿੱਖਿਆ, ਉੱਠਣ ਬੈਠਣ ਅਤੇ ਹੋਰਨਾਂ ਗਤੀਵਿਧੀਆਂ ਵਿਚ ਬੇਸ ਮਜਬੂਤ ਕਰਨ ਵਿੱਚ ਅਹਿਮ ਰੋਲ ਅਦਾ ਕਰਦੇ ਹਨ | ਉਨਾਂ ਕਿਹਾ ਕਿ ਪ੍ਰੀ ਸਕੂਲ ਵਿੱਚ ਬੱਚੇ ਜੋ ਸਿੱਖਣਗੇ ਉਹੀ ਅੱਗੇ ਜਾ ਕੇ ਵੱਡੇ ਸਕੂਲਾਂ ਵਿੱਚ ਉਨ੍ਹਾਂ ਨੂੰ ਕੰਮ ਆਵੇਗਾ| ਉਨਾਂ ਸਕੂਲ ਮੁਖੀ ਅਤੇ ਉਨਾਂ ਦੀ ਟੀਮ ਨੂੰ ਜਿੱਥੇ ਸਕੂਲ ਦੀ ਪ੍ਰਗਤੀ ਦੀ ਵਧਾਈ ਦਿੱਤੀ ਉੱਥੇ ਉਹਨਾਂ ਇਹ ਵੀ ਕਿਹਾ ਕਿ ਉਹ ਬੱਚਿਆਂ ਦਾ ਚੰਗਾ ਭਵਿੱਖ ਸਿਰਜਣ ਵਿੱਚ ਸਫਲ ਹੋਣਗੇ|
ਇਸ ਦੌਰਾਨ ਮੈਡਮ ਖੁਸ਼ਬੂ ਸਵਨਾ ਨੇ ਕਿਹਾ ਕਿ ਜਨਮ ਤੋਂ ਬਾਅਦ ਬੱਚੇ ਦਾ ਘਰ ਪ੍ਰੀ ਸਕੂਲ ਹੁੰਦਾ ਹੈ ਤੇ ਇੱਥੇ ਹੀ ਬੱਚਾ ਖਾਣਾ ਪੀਣਾ, ਰਹਿਣਾ, ਬੋਲਣਾ, ਸਮਾਜ ਦੇ ਸੰਸਕਾਰ ਸਿੱਖਦਾ ਹੈ ਜੋ ਉਸਨੂੰ ਭਵਿੱਖ ਵਿਚ ਕੰਮ ਆਉਂਦੇ ਹਨ | ਉਨ੍ਹਾਂ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਪ੍ਰੀ ਸਕੂਲਾਂ ਵਿੱਚ ਜਰੂਰ ਪਾਉਣ ਤਾਂ ਜੋ ਕੱਲ ਨੂੰ ਵੱਡੇ ਸਕੂਲਾਂ ਵਿੱਚ ਜਾ ਕੇ ਸਿੱਖਿਆ ਅਤੇ ਹੋਰ ਸਹਿ ਗਤੀਵਿਧੀਆਂ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ |

Leave a Reply

Your email address will not be published. Required fields are marked *