ਚੰਡੀਗੜ੍ਹ, 31 ਮਾਰਚ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਂਗਰਸ ਦੇ ਸਮੇਂ ਵਿਚ ਕੀਤੀ ਗਏ ਐਲਾਨ ਡਸਟਬਿਨ ਵਿਚ ਚਲੇ ਜਾਂਦੇ ਸਨ। ਲੇਕਿਨ ਇਸ ਤੋਂ ਉਲਟ ਸਾਲ 2014 ਤੋਂ ਹੁਣ ਤਕ ਬੀਜੇਪੀ ਦੀ ਡਬਲ ਇੰਜਨ ਸਰਕਾਰ ਨੇ ਹਰੇਕ ਵਾਅਦੇ ਨੂੰ ਪੂਰਾ ਕੀਤਾ ਹੈ। ਮੌਜ਼ੂਦਾ ਸਰਕਾਰ ਐਲਾਨਾਂ ਤਕ ਸੀਮਿਤ ਨਹੀਂ, ਸਗੋਂ ਉਨ੍ਹਾਂ ਨੂੰ ਸਮੇਂ ‘ਤੇ ਪੂਰਾ ਕਰਨ ਦਾ ਕੰਮ ਕਰ ਰਹੀ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਭਿਵਾਨੀ ਦੇ ਤੋਸ਼ਾਮ ਵਿਚ ਆਯੋਜਿਤ ਉੱਨਤ ਸਿੰਚਾਈ ਮੇਲੇ 2026 ਨੂੰ ਸੰਬੋਧਤ ਕਰ ਰਹੇ ਸਨ। ਪ੍ਰੋਗ੍ਰਾਮ ਵਿਚ ਪਹੁੰਚਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਸਵਰਗੀ ਚੌਧਰੀ ਬੰਸੀ ਲਾਲ ਅਤੇ ਸਵਰਗੀ ਚੌਧਰੀ ਸੁਰੇਂਦਰ ਸਿੰਘ ਦੀ ਮੂਰਤੀ ‘ਤੇ ਫੂਲ ਚੜਾਏ। ਇਸ ਦੌਰਾਨ ਮੁੱਖ ਮੰਤਰੀ ਨੇ ਡ੍ਰਿਪ ਇਰਿਗੇਸ਼ਨ ‘ਤੇ ਸਿੰਚਾਈ ਵਿਭਾਗ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਨੂੰ ਵੀ ਵੇਖਿਆ। ਪ੍ਰੋਗ੍ਰਾਮ ਨੂੰ ਸਾਂਸਦ ਚੌਧਰੀ ਧਰਮਬੀਰ ਸਿੰਘ, ਰਾਜ ਸਭਾ ਸਾਂਸਦ ਸ੍ਰੀਮਤੀ ਕਿਰਣ ਚੌਧਰੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ‘ਤੇ ਕੈਬਿਨੇਟ ਮੰਤਰੀ ਕ੍ਰਿਸ਼ਣ ਲਾਲ ਬੇਦੀ ਵੀ ਮੌਜ਼ੂਦ ਸਨ। ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਨ ਪਿੰਡ ਸਾਂਗਵਾਨ ਵਾਸੀ ਮਾਊਂਟਿਨਿਅਰ ਪ੍ਰਵੀਣ ਨੂੰ ਸਨਮਾਨਿਤ ਕੀਤਾ।
ਮੁੱਖ ਮੰਤਰੀ ਨੇ ਰੈਲੀ ਵਿਚ ਹਾਜ਼ਿਰ ਜਨਤਾ ਨੂੰ ਸਬੰਧਤ ਕਰਦੇ ਹੋਏ ਕਿਹਾ ਕਿ ਤੋਸ਼ਾਮ ਦੀ ਇਹ ਧਰਤੀ ਮਿਹਨਤ, ਤਿਆਗ ਅਤੇ ਕਿਸਾਨਾਂ ਦੀ ਖੁਸ਼ਹਾਲ ਪਰੰਪਰਾ ਦੀ ਗਵਾਹ ਰਹੀ ਹੈ। ਉਨ੍ਹਾਂ ਨੇ ਇਸ ਦੌਰਾਨ ਸਾਬਕਾ ਮੁੱਖ ਮੰਤਰੀ ਸਰਵਗੀ ਚੌਧਰੀ ਬੰਸੀ ਲਾਲ ਅਤੇ ਸਵਰਗੀ ਚੌਧਰੀ ਸੁਰੇਂਦਰ ਸਿੰਘ ਨੂੰ ਯਾਦ ਕਰਦੇ ਹੋਏ ਹਰਿਆਣਾ ਲਈ ਕੀਤੇ ਗਏ ਕੰਮਾਂ ਦਾ ਜ਼ਿਕਰ ਵੀ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਹਰਿਆਣਾ ਦੇ ਬਨਣ ਸਮੇਂ ਹੀ ਵਿਕਾਸ ਦੀ ਨਵੀਂ ਕਿਤਾਬ ਲਿਖੀ ਸੀ। ਉਹ ਤੋਸ਼ਾਮ–ਲੋਹਾਰੂ ਦੇ ਬਾਲੂ ਰੇਲ ਦੇ ਟੀਲਿਆਂ ‘ਤੇ ਲਹਿਰਾਉਂਦੀਆਂ ਫਸਲਾਂ ਵੇਖਣਾ ਚਾਹੁੰਦੇ ਸਨ। ਆਪਣੇ ਇਸ ਸੁਫਨੇ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਪੰਜ ਦਹਾਕਿਆਂ ਪਹਿਲੇ, ਉਸ ਸਮੇਂ ਵਿਸ਼ਵ ਪੱਧਰ ਦਾ ਲਿਫਟ ਇਰਿਗੇਸ਼ਨ ਕੈਨਾਲ ਸਿਸਟਮ ਤਿਆਰ ਕੀਤਾ ਸੀ। ਇਸ ਦੇ ਨਤੀਜੇਵੱਜੋਂ, ਇਸ ਰੇਤਲੇ ਖੇਤਰ ਵਿਚ ਪੀਣ ਵਾਲੇ ਪਾਣੀ ਅਤੇ ਸਿੰਚਾਈ ਲਈ ਪਹਿਲੀ ਵਾਰ ਨਹਿਰੀ ਪਾਣੀ ਪਹੁੰਚਾਉਣਾ ਅਤੇ ਲੋਕਾਂ ਦੀ ਕਿਸਮਤ ਬਦਲੀ।
ਮੁੱਖ ਮੰਤਰੀ ਨੇ ਕਿਹਾ ਕਿ ਜਨਤਾ ਨੇ ਜੋ ਸਾਨੂੰ ਲਗਾਤਾਰ ਤੀਜੀ ਵਾਰ ਸੇਵਾ ਦਾ ਮੌਕਾ ਦਿੱਤਾ ਹੈ, ਉਹ ਸਾਡੇ ਲਈ ਮਾਣ ਦੀ ਗੱਲ ਹੋਣ ਦੇ ਨਾਲ–ਨਾਲ ਇਕ ਬਹੁਤ ਵੱਡੀ ਜਿੰਮੇਵਾਰੀ ਵੀ ਹੈ। ਅਸੀਂ ਜੋ ਕਹਿੰਦੇ ਹਾਂ, ਉਸ ਨੂੰ ਕਰਦੇ ਵੀ ਹਾਂ। ਇਸ ਦਾ ਸਬੂਤ ਇਹ ਹੈ ਕਿ ਪਿਛਲੇ ਵਿਧਾਨ ਸਭਾ ਚੋਣਾਂ ਦੇ ਆਪਣੇ ਵਾਅਦਿਆਂ ਦੇ 217 ਵਿਚੋਂ 60 ਵਾਅਦਿਆਂ ਨੂੰ ਡੇਢ ਸਾਲ ਵਿਚ ਹੀ ਪੂਰਾ ਕਰ ਵਿਖਾਇਆ ਹੈ। ਇਹੀ ਨਹੀਂ, 157 ਵਾਦਿਆਂ ‘ਤੇ ਕੰਮ ਚਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਨਾਨ–ਸਟਾਪ ਡਬਲ ਇੰਜਨ ਸਰਕਾਰ ਨੇ ਸੱਭ ਕਾ ਸਾਥ, ਸੱਭ ਕਾ ਵਿਕਾਸ, ਸੱਭ ਕਾ ਵਿਸ਼ਵਾਸ ਅਤੇ ਸੱਭ ਕਾ ਪਰਿਯਾਸ ਨੂੰ ਜਮੀਨੀ ਪੱਧਰ ‘ਤੇ ਉਤਾਰਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਹਰੇਕ ਖੇਤਰ ਅਤੇ ਹਰੇਵ ਵਰਗ ਦੀ ਭਲਾਈ ਲਈ ਅਨੇਕ ਯੋਜਨਾਵਾਂ ਬਣਾਈ ਹੈ ਅਤੇ ਉਨ੍ਹਾਂ ਨੂੰ ਪਾਰਦਰਸ਼ਤਾ ਨਾਲ ਲਾਗੂ ਕੀਤਾ ਹੈ। ਭਿਵਾਨੀ ਹਲਕੇ ਦੇ ਵਿਕਾਸ ਵਿਚ ਵੀ ਕਿਸੀ ਵੀ ਤਰ੍ਹਾਂ ਦੀ ਕੋਰ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਤੋਸ਼ਾਮ ਹਲਕੇ ਵਿਚ ਕੀਤੇ ਗਏ ਕੰਮਾਂ ਦਾ ਵੇਰਵਾ ਮੁੱਖ ਮੰਤਰੀ ਨੇ ਜਨਤਾ ਵਿਚਕਾਰ ਰੱਖਿਆ। ਮੁੱਖ ਮੰਤਰੀ ਨੇ ਕਿਹਾ ਕਿ ਤੋਸ਼ਾਮ ਹਲਕੇ ਦੇ ਵਿਕਾਸ ਨੂੰ ਗਤੀ ਦੇਣ ਲਈ ਮੌਜ਼ੂਦਾ ਸਰਕਾਰ ਦੇ ਸਾਢੇ 11 ਸਾਲਾਂ ਦੇ ਸਮੇਂ ਵਿਚ 283 ਮੁੱਖ ਮੰਤਰੀ ਐਲਾਨ ਹੋਏ। ਇੰਨ੍ਹਾਂ ਵਿਚੋਂ 258 ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਬਾਕਿ ‘ਤੇ ਕੰਮ ਚਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਜ ਜੇਕਰ ਹਰਿਅਣਾ ਵਿਕਾਸ ਦੇ ਨਵੇਂ ਰਿਕਾਰਡ ਸਥਾਪਿਤ ਕਰ ਰਿਹਾ ਹੈ, ਤਾਂ ਇਸ ਦੇ ਪਿੱਛੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਾੜੀ ਸੋਚ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦੇਸ਼ ਪਹਿਲਾ ਦੀ ਨੀਤੀ ‘ਤੇ ਚਲਦੇ ਹੋਏ ਹਰੇਕ ਮੁਸ਼ਕਲ ਵਿਚ ਭਾਰਤੀਆਂ ਨਾਲ ਖੜੀ ਹੈ। ਇਸ ਲਈ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਪ੍ਰਗਟ ਕਰਦਾ ਹਾਂ, ਜਿੰਨ੍ਹਾਂ ਨੇ ਪ੍ਰੈਟ੍ਰੋਲਿਅਮ ਉਤਪਾਦਾਂ ‘ਤੇ ਐਕਸਾਇਜ ਡਿਊਟੀ ਘਟਾ ਕੇ ਜਨਤਾ ਨੂੰ ਵੱਡੀ ਰਾਹਤ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਗੱਲ ਕੋਰਾਨਾ ਕਾਲ ਦੀ ਹੋਵੇ ਜਾਂ ਫਿਰ ਅਫਗਾਨਿਸਤਾਨ ਤੋਂ ਭਾਰਤੀਆਂ ਨੂੰ ਸਹੀ ਸਲਾਮਤ ਵਾਪਸ ਲਿਆਉਣ ਦਾ ਕੰਮ ਜਦੋਂ ਵੀ ਵਿਸ਼ਵ ਮੁਸ਼ਕਲ ਵਿਚ ਆਇਆ ਪ੍ਰਧਾਨ ਮੰਤਰੀ ਹਮੇਸ਼ਾ ਜਨਤਾ ਨਾਲ ਰਹੇ। ਲੇਕਿਨ ਮੈਨੂੰ ਦੁੱਖ ਹੁੰਦਾ ਹੈ ਕਿ ਵਿਰੋਧੀ ਪਾਰਟੀ ਦੇ ਲੋਕ ਮੁਸ਼ਕਲ ਸਮੇਂ ਵਿਚ ਝੂਠੀ ਬਿਆਨਬਾਜੀ ਕਰਕੇ ਆਪਣੀ ਸਿਆਸੀ ਰੋਟੀਆਂ ਫਾਇਦਾ ਲੈਣਾ ਚਾਹੁੰਦੇ ਹਨ।

